"); googletag.cmd.push(function() { googletag.display('div-gpt-ad-1518434954396-5'); }); document.write("
ਇਰਾਨ ਵਿੱਚ ਜੁਲਾਈ 2022 ਨੂੰ ਆਏ ਹੜ੍ਹ ਵਿੱਚ ਇੱਕ ਵੈਨ ਪਾਣੀ ਵਿੱਚ ਰੁੜ ਗਈ ਸੀ। ਉਸ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਪੰਜਾਬ ਦੇ ਨਾਮ ‘ਤੇ ਸਾਂਝਾ ਕੀਤਾ ਜਾ ਰਿਹਾ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।
- By: Jyoti Kumari
- Published: Sep 2, 2025 at 04:17 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਭਾਰੀ ਮੀਹ ਕਾਰਨ ਪੰਜਾਬ ਦੇ ਕਈ ਖੇਤਰ ਹੜ੍ਹਾਂ ਦੀ ਲਪੇਟ ਵਿੱਚ ਹਨ। ਜਿਸ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਈ ਖੇਤਰ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਵਿਚਕਾਰ ਸੋਸ਼ਲ ਮੀਡਿਆ ‘ਤੇ ਕਈ ਵੀਡੀਓ ਸ਼ੇਅਰ ਹੋ ਰਹੇ ਹੈ। ਅਜਿਹੇ ਹੀ ਇੱਕ ਵੀਡੀਓ, ਜਿਸ ਵਿੱਚ ਇੱਕ ਮਿੰਨੀ ਬਸ ਨੂੰ ਪਾਣੀ ਵਿੱਚ ਰੁੜਦੇ ਹੋਏ ਦੇਖਿਆ ਜਾ ਸਕਦਾ ਹੈ ਵਾਇਰਲ ਹੋ ਰਿਹਾ ਹੈ। ਕੁਝ ਯੂਜ਼ਰਸ ਇਸ ਵੀਡੀਓ ਨੂੰ ਪੰਜਾਬ ਦੇ ਹਾਲੀਆ ਸਥਿਤੀ ਨਾਲ ਜੋੜ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦਾ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ ਹੈ। ਅਸਲ ਵੀਡੀਓ ਵਿੱਚ ਇਹ ਵੀਡੀਓ ਇਰਾਨ ਵਿਚ ਸਾਲ 2022 ‘ਚ ਆਏ ਹੜ੍ਹ ਦਾ ਹੈ। ਵੀਡੀਓ ਨੂੰ ਹੁਣ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ 3 ਸਤੰਬਰ ਤਕ ਸਕੂਲ ਬੰਦ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘puneet5770gidha_girl’ ਨੇ (ਆਰਕਾਈਵ ਲਿੰਕ) 29 ਅਗਸਤ 2025 ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਕਿਸ ਤਰ੍ਹਾਂ ਡੁੱਬ ਗਈ ਬੱਚਿਆਂ ਨਾਲ ਭਰੀ ਹੋਈ ਵੈਨ। ਪੰਜਾਬ ਵਿੱਚ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਨੇ ਚਾਹੀਦੇ ਨੇ, ਬੱਚਿਆਂ ਦੀ ਸੇਫਟੀ ਲਈ। ਪਾਣੀ ਦਾ ਕੋਈ ਭਰੋਸਾ ਨਹੀਂ, ਕਿੱਧਰ ਚਲਿਆ ਜਾਵੇ।”

ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਹਿਮਾਚਲ ਦੇ ਕੁੱਲੂ ਅਤੇ ਕਈ ਨੇ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਲੈਂਸ ‘ਤੇ ਅਪਲੋਡ ਕੀਤਾ। ਸਾਨੂੰ ਵੀਡੀਓ ਨਾਲ ਸੰਬੰਧਤ ਕਈ ਰਿਪੋਰਟਾਂ ਮਿਲਿਆ, ਜੋ ਸਾਲ 2022 ਵਿੱਚ ਪ੍ਰਕਾਸ਼ਤ ਕੀਤੀਆਂ ਗਈਆਂ ਸਨ। ਸਾਨੂੰ kiyashahr_city ਨਾਮ ਦੇ ਇੰਸਟਾਗ੍ਰਾਮ ਹੈਂਡਲ ‘ਤੇ ਵੀਡੀਓ ਮਿਲਿਆ। 30 ਜੁਲਾਈ 2022 ਨੂੰ ਅਪਲੋਡ ਵੀਡੀਓ ਨੂੰ ਇਰਾਨ ਦਾ ਦੱਸਿਆ ਗਿਆ ਹੈ।
ਸਾਨੂੰ indypersian ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਵੀਡੀਓ ਅਪਲੋਡ ਮਿਲਿਆ। 31 ਜੁਲਾਈ 2022 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ,”ਵੀਡੀਓ ਇਰਾਨ ਦਾ ਹੈ, ਇਸ ਵੈਨ ਵਿੱਚ 13 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਦੀ ਮੌਤ ਹੋ ਗਈ ਸੀ।”
ਸਾਨੂੰ iranwire ਦੇ ਵੇਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਅਪਲੋਡ ਮਿਲਿਆ। 30 ਜੁਲਾਈ 2022 ਨੂੰ ਅਪਲੋਡ ਵੀਡੀਓ ਨਾਲ ਦੱਸਿਆ ਗਿਆ,”ਮਿਆਮੀ ਤੋਂ ਮਸ਼ਹਦ ਜਾਣ ਵਾਲੀ ਸੜਕ ‘ਤੇ ਇੱਕ ਵੈਨ ਵਿੱਚ ਫਸੇ ਯਾਤਰੀਆਂ ਦਾ ਇਕ ਵੀਡੀਓ ਸੋਸ਼ਲ ਮੀਡੀਆ’ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਪੋਸਟ ਕਰਨ ਵਾਲੇ ਯੂਜ਼ਰਸ ਦੇ ਅਨੁਸਾਰ, ਵੈਨ ਵਿੱਚ ਸਵਾਰ ਬਹੁਤ ਸਾਰੇ ਯਾਤਰੀਆਂ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਸੀ। ਰਿਪੋਰਟਾਂ ਦੇ ਅਨੁਸਾਰ, ਇਹ ਵੈਨ ਸ਼ਰਧਾਲੂਆਂ ਨੂੰ ਲੈ ਜਾ ਰਹੀ ਸੀ, ਜਿਸ ਵਿਚ 7 ਲੋਕਾਂ ਦੀ ਮੌਤ ਗਈ ਸੀ।”
ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੋ।
ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ਚੰਡੀਗੜ੍ਹ ਦੇ ਚੀਫ ਰਿਪੋਰਟਰ ਰਾਜੇਸ਼ ਢੱਲ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੰਜਾਬ ਦਾ ਨਹੀਂ ਹੈ। ਪੰਜਾਬ ਦੇ ਕਈ ਇਲਾਕਿਆਂ ‘ਤੇ ਅਲਰਟ ਜਾਰੀ ਹੈ।
punjabi.abplive.com ਦੀ ਵੈਬਸਾਈਟ ‘ਤੇ 2 ਸਤੰਬਰ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਚਪੇਟ ਵਿੱਚ ਹਨ। ਇਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 1312 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ।”
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 162 ਲੋਕ ਫੋਲੋ ਕਰਦੇ ਹਨ।
Fact Check: अमृतसर के स्वर्ण मंदिर में तेज हवा से टेंट उखड़ने का वीडियो तीन साल पुराना है
ਨਤੀਜਾ: ਇਰਾਨ ਵਿੱਚ ਜੁਲਾਈ 2022 ਨੂੰ ਆਏ ਹੜ੍ਹ ਵਿੱਚ ਇੱਕ ਵੈਨ ਪਾਣੀ ਵਿੱਚ ਰੁੜ ਗਈ ਸੀ। ਉਸ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਪੰਜਾਬ ਦੇ ਨਾਮ ‘ਤੇ ਸਾਂਝਾ ਕੀਤਾ ਜਾ ਰਿਹਾ ਹੈ। ਵੀਡੀਓ ਦਾ ਭਾਰਤ ਨਾਲ ਕੋਈ ਸੰਬੰਧ ਨਹੀਂ ਹੈ।
- Claim Review : ਇਹ ਵੀਡੀਓ ਪੰਜਾਬ ਹੜ੍ਹ ਦਾ ਹੈ।
- Claimed By : Insta User- puneet5770gidha_girl
- Fact Check : ਭ੍ਰਮਕ
- Fact Check By
- Jyoti Kumari
- JoinJyotiOffice
- Re-Checked by
- Sharad Prakash Asthana
- asthanashash
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਈਮੇਲ contact@vishvasnews.com
Related Fact Check
- Fact Check: ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਤੇਜ਼ ਹਵਾਵਾਂ ਨਾਲ ਟੇਂਟ ਉਖੜਨੇ ਦਾ ਵੀਡੀਓ ਤਿੰਨ ਸਾਲ ਪੁਰਾਣਾ ਹੈ
- Fact Check : ਮੁੰਬਈ ਏਅਰਪੋਰਟ ‘ਤੇ ਜਲਭਰਾਵ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਚੇਨਈ ਦਾ ਹੈ
- Fact Check: ਅਵਾਰਾ ਕੁੱਤਿਆਂ ਦੇ ਹਮਲੇ ਦਾ ਇਹ ਵੀਡੀਓ ਪੰਜਾਬ ਨਹੀਂ, ਇੰਦੌਰ ਦਾ ਹੈ
Join the Vishvas News WhatsApp channel to access fact-check reports, uncover the truth behind misinformation, and stay informed about scams. Click here to join us
Tags
- Flood in Punjab
- Iran flood
- Iran flood old video
- Punjab Flood video
- Punjab Flood video viral
- Punjab Weather news
ਆਪਣੇ ਸੁਝਾਅ ਪੋਸਟ ਕਰੋ
Next Article





